Wednesday, December 22, 2010

ਗ਼ਜ਼ਲ 23 ਦਸੰਬਰ

ਗ਼ਜ਼ਲ 23 ਦਸੰਬਰ
ਦੋ ਪੈੱਗ ਦਾਰੂ ਪੀ ਕੇ ਉੱਤੋਂ ਖਾਧੇ ਗਰਮ ਪਕੌੜੇ।
ਰੋਜ ਹੀ ਰਾਤੀਂ ਜ਼ਿੰਦਗੀ ਕੋਲੋਂ ਹੁੰਦੇ ਰਹੇ ਭਗੌੜੇ।
ਕੀ ਕਿਸੇ ਨੂੰ ਨਿੱਘ ਦੇਣਗੇ, ਉਹ ਗਫ਼ਲਤ ਦੇ ਮਾਰੇ,
ਸੁੱਤੇ ਰਹਿੰਦੇ ਜਾਂ ਪਰਛਾਵਿਆਂ ਪਿੱਛੇ ਰਹਿੰਦੇ ਦੌੜੇ।
ਆਪਣੇ ਕੰਮ ਬਿਨਾ ਸਭ ਹੋਰ ਨੇ ਇਸ਼ਕ ਫਜ਼ੂਲ ਹੀ ਹੁੰਦੇ,
ਏਸ ਅਮਲ ਦੇ ਵਿੱਚ ਅਸਾਡੇ ਬੜੇ ਤਜੱਰਬੇ ਕੌੜੇ।
ਸੁੱਖ ਮਾਨਣ ਦੀ ਇੱਛਾ ਹੈ ਤਾਂ ਦੁੱਖ ਵੀ ਸਹਿਣਾ ਪੈਣਾ,
ਸੁੱਖ-ਦੁੱਖ ਦੋਵੇਂ ਸਕੇ ਭਰਾ ਨੇ ਉਹ ਵੀ ਬਿਲਕੁੱਲ ਜੌੜੇ।
ਮਜ਼ਹਬਾਂ, ਜਾਤਾਂ ਭਰਮ ਦੀਆਂ ਦੀਵਾਰਾਂ ਅੰਦਰ ਘਿਰ ਕੇ,
ਆਪਣੇ ਆਪਣੇ ਮਨ ਦੇ ਵਿਹੜੇ ਰੋਜ ਹਾਂ ਕਰਦੇ ਸੌੜੇ।
ਸਦਾ ਹੀ ਸੁੱਤੀਆਂ ਸੱਸੀਆਂ ਦੇ ਨੇ ਸ਼ਹਿਰ ਭੰਬੋਰ ਲੁਟੀਦੇ,
ਬੇਖਬਰ ਸੋਹਣੀ ਡੁੱਬਦੀ ਹੈ, ਤਰਕੇ ਕੱਚੇ ਤੌੜੇ।
ਜ਼ਿੰਦਗੀ ਚਿੰਤਨ ਕਰਨ ਦੇ ਲਈ ਹੈ ਤੇ ਸਿਰਜਣ ਲਈ ਢਿੱਲੋਂ,
ਜ਼ਿੰਦਗੀ ਦੇ ਰਾਹ ਭੀੜੇ, ਪਰ ਦਰਵਾਜੇ ਬੜੇ ਹੀ ਚੌੜੇ।
ਗਜ਼ਲ-2
ਇਹੀਓ ਹਸ਼ਰ ਸੀ ਹੋਵਣਾ ਮੇਰੀ ਉਡੀਕ ਦਾ।
ਆਉਣਾ ਨਾ ਸੀ ਦਿਨ ਫਰਵਰੀ ਦੀ ਤੀਹ ਤਰੀਕ ਦਾ।
ਕੀ ਕਰਦਾ ਹੋਰ ਰੁੱਖ ਨਾਲੋਂ ਟੁੱਟਿਆ ਪੱਤਾ,
'ਗਦੀ ਹਵਾ ਦੇ ਗਲ ਲੱਗ ਜੇਕਰ ਨਾ ਚੀਕਦਾ।
ਭਾਵੇਂ ਗਿਆਨ ਦਾ ਸਮੁੰਦਰ ਡੂੰਘਾ ਹੈ ਤੇ ਅਥਾਹ,
ਸਾਨੂੰ ਪਤਾ ਪਰ ਲੱਗ ਗਿਆ ਹੈ ਗਲਤ ਠੀਕ ਦਾ।
ਇੱਕ ਵਾਰ ਆਪਣੇ ਆਪ ਦੇ ਤੂੰ ਹੋ ਕੇ ਰੂ-ਬ-ਰੂ,
ਖੁਦ ਤੋਂ ਹਿਸਾਬ ਮੰਗ ਲੈ ਬੱਸ ਅੱਜ ਤੀਕ ਦਾ।
ਅੰਧ ਸ਼ਰਧਾ ਕੰਮ ਲੈਂਦੀ ਨਾ ਵਿਵੇਕ ਤੋਂ ਕਦੇ,
Ñਲੱਗਦਾ ਪਤਾ ਨਾ ਕਦੇ ਤਰਕ ਬਿਨਾ ਗਲਤ ਠੀਕ ਦਾ।
ਫਾਇਦਾ ਨਹੀਂ ਉਸ ਨਾਲ ਕੋਈ ਕਰਨ ਦਾ ਤਕਰਾਰ,
ਢਿੱਲੋਂ ਫਕੀਰ ਹੋ ਜੋ ਘਿਸੀ ਪਿਟੀ ਲੀਕ ਦਾ।
ਗ਼ਜ਼ਲ-3
ਮਹਿਕਦਾ ਊਣਾ ਸਰ ਭਰਿਆ ਤਾਂ ਮੈਨੂੰ ਫੋਨ ਕਰੀਂ।
ਤੈਥੋਂ ਗਿਆ ਨਾ ਜੇ ਤਰਿਆ ਤਾਂ ਮੈਨੂੰ ਫੋਨ ਕਰੀਂ।
ਤੇਰੇ ਮਨ ਦੇ ਵਿਹੜੇ ਅੰਦਰ ਮੇਰੀਆਂ ਯਾਦਾਂ ਦਾ,
ਜੇ ਸਾਵਣ ਛਮ ਛਮ ਵਰਿ•ਆ ਤਾਂ ਮੈਨੂੰ ਫੋਨ ਕਰੀਂ।
ਆਤਮ ਚਿੰਤਨ ਕਰਨ ਅਤੇ ਮਹਿਸੂਸ ਕਰਨ ਤੋਂ ਬਾਅਦ,
ਜੇਕਰ ਤੇਰਾ ਜੀਅ ਕਰਿਆ ਤਾਂ ਮੈਨੂੰ ਫੋਨ ਕਰੀ।
ਚਾਨਣੀਆਂ ਰਾਤਾਂ ਵਿੱਚ ਆਪਣਾ ਪਰਛਾਵਾਂ ਤੱਕ ਕੇ,
ਸੱਚੀਂਮੁੱਚੀਂ ਤੂੰ ਡਰਿਆ ਤਾਂ ਮੈਨੂੰ ਫੋਨ ਕਰੀਂ।
ਤੇਰੇ ਨੈਣੀਂ ਸੰਦਲੀ ਸੁਪਨਾ ਜੋ ਮੈਂ ਬੋਇਆ ਸੀ,
ਜਦ ਵੀ ਇਹ ਸੁਪਨਾ ਮਰਿਆ ਤਾਂ ਮੈਨੂੰ ਫੋਨ ਕਰੀਂ।
ਹਰ ਕੋਈ ਇੱਥੇ ਸਿਮਟਿਆ ਹੋਇਐ ਆਪਣੇ ਖੋਲ• ਦੇ ਵਿੱਚ,
ਜੇ ਸੰਨਾਟਾ ਨਾ ਗਿਆ ਜਰਿਆ ਤਾਂ ਮੈਨੂੰ ਫੋਨ ਕਰੀਂ।
ਰੂਪੋਸ਼ ਕਾਤਿਲ ਇੱਥੇ ਸੁਪਨਿਆਂ ਦਾ ਇੱਥੇ ਫਿਰ ਵੀ,
ਜੇ ਢਿੱਲੋਂ ਦਾ ਨਾਂਅ ਧਰਿਆ ਤਾਂ ਮੈਨੂੰ ਫੋਨ ਕਰੀਂ।
ਗ਼ਜ਼ਲ-4
ਪਾਣੀ ਦੇ ਕਤਰੇ ਸਨ ਉਹ ਜੋ ਅੱਖੀਆਂ 'ਚੋਂ ਵਹਿ ਗਏ।
ਹੰਝੂ ਤਾਂ ਮੇਰੀ ਨਜ਼ਰ ਵਿੱਚ ਤੜਪਦੇ ਹੀ ਰਹਿ ਗਏ।
ਕਿਹੜੇ ਕਿਹੜੇ ਨਸਤਰ ਸਨ ਜੋ ਨਾ ਚੁਭੋਏ ਦੋਸਤਾਂ,
Êਰ ਅਸੀਂ ਵੀ ਸੀ ਨਾ ਕੀਤੀ ਚੁੱਪ ਚੁਪੀਤੇ ਸਹਿ ਗਏ।
ਲੋਚਦਾ ਹਾਂ ਕਾਲ ਮੁਫਤ ਹੋਣਾ ਸਮੇਂ ਦਾ ਬਣ ਧੁਰਾ,
ਇਹ ਮਹੀਨੇ, ਸਾਲ, ਘੰਟੇ ਮੇਰੇ ਮਨ ਤੋਂ ਲਹਿ ਗਏ।
ਹੋ ਰਹੀਆਂ ਨੇ ਕੱਦਾਵਰ ਜੋ ਸਨ ਉਮੀਦਾਂ ਸੱਚੀਆਂ,
ਝੂਠੀਆਂ ਆਸਾਂ ਦੇ ਪਰ ਸਾਰੇ ਮੁਨਾਰੇ ਢਹਿ ਗਏ।
ਡੋਡੀ 'ਚੋਂ ਖਾਮੋਸ਼ ਖਿੜਨਾ, ਮਹਿਕ ਵੰਡਣੀ ਹੱਸਦਿਆਂ,
ਇਹੀਓ ਜੀਵਨ ਹੈ ਬੱਸ ਫੁੱਲ ਮੁਰਝਾਉਣ ਲੱਗੇ ਕਹਿ ਗਏ।
ਉਨ•ਾਂ ਦਾ ਬੇਰੱਸ ਕਿੱਸਾ ਢਿੱਲੋਂ ਸੁਣਦਾ ਕੌਣ ਹੈ,
ਲੈ ਕੇ ਆਪਣੇ ਦੁੱਖਾਂ ਦੀ ਕਹਾਣੀ ਜਿਹੜੇ ਵਹਿ ਗਏ।

No comments:

Post a Comment