Wednesday, December 22, 2010

22 12ਧਰਮੀ ਰਾਜਿਆ ,2010

22 12ਧਰਮੀ ਰਾਜਿਆ ,2010
ਧਰਮੀ ਰਾਜਿਆ ਤੇਰੇ ਅੱਗੇ ਚਲਦਾ ਨਾ ਕੋਈ ਜੋਰ ਹੈ ਅਕਸਰ।
ਅਸੀਂ ਮਾਸੂਮ ਪਰਿੰਦੇ ਹਾਂ ਤੇਰਾ ਜੰਗਲ ਆਦਮਖੋਰ ਹੈ ਅਕਸਰ।
ਪਹਿਲਾਂ ਦੋਸਤ ਹੋਰ ਨੇ ਹੁੰਦੇ ਫਿਰ ਹੋ ਜਾਂਦੇ ਨੇ ਹੋਰ ਹੈ ਅਕਸਰ।
ਜਿਵੇਂ ਕੰਧੋਲੀ ਕੱਚੀ ਉਪਰੋਂ ਖੁਰ ਹੀ ਜਾਂਦੇ ਨੇ ਮੋਰ ਹੈ ਅਕਸਰ।
ਜੇ ਹੋਤਾਂ ਲੁੱਟ ਖੜਿ•ਆ ਪੁਨੂੰ ਫਿਰ ਕਾਹਦਾ ਰੋਣਾ ਪਛਤਾਉਣਾ
ਸੁੱਤੀਆਂ ਸੱਸੀਆਂ ਦੇ ਲੁੱਟੇ ਹੀ ਜਾਂਦੇ ਸ਼ਹਿਰ ਭੰਬੋਰ ਹੈ ਅਕਸਰ।
ਉਸ ਵਕਤ ਫਿਰ ਆਪ ਮੁਹਾਰੇ ਮਸਤਕ ਵਿੱਚ ਦੀਵਾ ਬਲ ਪੈਂਦੈ
ਜਦੋਂ ਬੁਝਾ ਜਾਂਦੇ ਸੱਭ ਦੀਪਕ ਝੱਖੜ ਨੇ ਮੂੰਹ ਜੋਰ ਹੈ ਅਕਸਰ।
ਚੁੱਪ, ਇਕੱਲ ਅਤੇ ਸੰਨਾਟਾ ਲੱਭਿਆਂ ਵੀ ਨਾ ਲੱਭਦਾ ਕਿਧਰੇ
ਅੰਦਰ ਬਾਹਰ ,ਚਾਰ ਚੁਫੇਰੇ ਸ਼ੋਰ ਹੀ, ਸ਼ੋਰ ਹੀ ,ਸ਼ੋਰ ਹੈ ਅਕਸਰ।
ਬਹੁਤ ਤੇਜ ਰਫ਼ਤਾਰ ਸਮੇਂ ਦੀ ਮੁਠੀ ਰੇਤ ਜਿਉਂ ਕਿਰਦੀ ਜਾਵੇ
ਢਿਲੋਂ ਵਿਰਲੇ ਹੀ ਲੋਕ ਬਦਲਦੇ ਨਾਲ ਸਮੇਂ ਦੇ ਤੋਰ ਹੈ ਅਕਸਰ।****
***ਜੇ Àੇਦੋਂ ਮੋਬਾਇਲ ਹੁੰਦੇ
ਜਦੋਂ ਜਵਾਨੀ ਸੀ ਸਾਡੇ 'ਤੇ ਜੇ ਉਦੋਂ ਮੋਬਾਇਲ ਹੁੰਦੇ।
ਪਤਾ ਨਹੀਂ ਕਿੰਨੇ ਮਾਸ਼ੂਕ ਸਾਡੇ ਇਸ਼ਕ ਦੇ ਕਾਇਲ ਹੁੰਦੇ।
ਰੋਜ ਚਲਾਉਣੇ ਸੀ ਸ਼ਬਦਾ ਦੇ ਜਦ ਅਸੀਂ ਕਈ ਤਿੱਖੇ ਬਾਣ
ਨਵੇਂ ਤੋਂ ਨਵੇਂ ਪਰਿੰਦੇ ਸਾਡੇ ਜਾਲ ਫਸ ਕੇ ਘਾਇਲ ਹੁੰਦੇ।
ਸੁਬ•ਾ ਸਵੇਰੇ ਇਸ਼ਰ 'ਚ ਰੰਗਿਆਂ ਰੋਟੀ ਖਾਣੀ ਭੁੱਲ ਜਾਣੀ ਸੀ
ਪਤਾ ਨਹੀਂ ਕਿੰਨਿਆਂ ਦੇ ਨੰਬਰ ਸਾਰੇ ਦਿਨ ਵਿੱਚ ਡਾਇਲ ਹੁੰਦੇ।
ਆਈ ਲਵ ਯੂ ਦੇ ਲਫ਼ਜ਼ਾਂ ਨੇ ਕੰਨਾਂ ਵਿੱਚ ਸੀ ਰਸ ਘੋਲਣਾ
ਸਾਡੇ ਚਿਹਰੇ ਹਰ ਵਕਤ ਹੀ ਵਕਤ ਹੀ ਯਾਰੋ ਬੜੇ ਸਮਾਇਲ ਹੁੰਦੇ।
ਉਂਜ ਤਾਂ ਸੀ ਨੁਕਸਾਨ ਵੀ ਹੋਣਾ ਕਈ ਕੇਸ ਵੀ ਹੋ ਸਕਦੇ ਸਨ
ਕਿਸੇ ਵਕੀਲ ਦੇ ਅਸੀਂ ਵੀ ਬਣੇ ਕਚਹਿਰੀ ਦੇ ਵਿੱਚ ਸਾਇਲ ਹੁੰਦੇ।
ਜ਼ਿੰਦਗੀ ਦੇ ਪਿਆਰ ਦੇ ਮਸਲੇ ਉਂਜ ਤਾਂ ਹੱਲ ਵੀ ਹੋ ਸਕਦੇ ਸਨ
ਪੈਸੇ ਧੇਲੇ ਪਖੋਂ ਵੀ ਪਰ ਉਲਝੇ ਕਈ ਅਹਿਮ ਮਸਾਇਲ ਹੁੰਦੇ ।
ਚਿੱਠੀਆਂ ਲਿਖ ਲਿਖ ਵਕਤ ਗਵਾਇਆ ਢਿਲੋਂ ਕੁਝ ਵੀ ਹੱਥ ਨਾ ਆਇਆ
ਜੇ ਹੁੰਦੇ ਇਹ ਚਲਵੇਂ ਫੋਨ ਤਾਂ ਆਪਾਂ ਪੂਰੇ ਰਾਇਲ ਹੁੰਦੇ।
ਗ਼ਜ਼ਲ
ਐ ਮੇਰੇ ਕਾਤਿਲ ਤੈਨੂੰ ਤੇਰੇ ਗੁਨਾਹ ਮੁਆਫ਼ ਸੱਭ।
ਮੈਂ ਭੁਲਾ ਚੁੱਕਾਂ ਜੋ ਸਨ ਆਪਣੇ ਇਖ਼ਤਲਾਫ਼ ਸੱਭ।
ਜ਼ਿੰਦਗੀ ਤੋਂ ਸੰਤੁਸ਼ਟ ਸਾਂ ਜਦ ਕੋਈ ਖਾਹਿਸ਼ ਨਾ ਸੀ
ਸ਼ੀਸ਼ਾ ਧੁੰਧਲਾ ਨਾ ਸੀ ਦਿਸਦੇ ਸੀ ਚਿਹਰੇ ਸਾਫ ਸੱਭ।
ਬਰਫ਼ ਵਾਂਗੂ ਠੰਡਕ ਜਿਹੀ ਪਹੁੰਚਾਉਂਦੇ ਰਿਸ਼ਤੇ ਜੋ ਕਦੇ
ਸਵਾਰਥੀ ਗਰਮ ਹਵਾ ੱਚ ਉੱਡ ਗਏ ਬਣ ਕੇ ਭਾਫ ਸੱਭ।
ਆਪਣੇ ਕੱਦ ਤੋਂ ਵੱਡੀਆਂ ਖਾਹਿਸ਼ਾਂ ਪੈਦਾ ਕਰ ਲਈਆਂ
ਚੰਗੇ ਭਲੇ ਆਸਾਨ ਰਾਹ ਖੜ• ਗਏ ਬਣ ਜਿਰਾਫ਼ ਸੱਭ।
ਆਪਣੇ ਆਪ ਨਾਲ ਕੋਈ ਕਰਦਾ ਨਹੀਂ ਅੱਜ ਕੱਲ• ਨਿਆਂ
ਉਂਜ ਲੋਕੀ ਦੂਜਿਆਂ ਤੋਂ ਹੀ ਮੰਗਦੇ ਨੇ ਇਨਸਾਫ਼ ਸੱਭ।
ਢਿਲੋਂ ਕਾਬੂ ਹੁੰਦਾ ਨਹੀਂ ਇਹ ਮਨ ਦਾ ਘੋੜਾ ਹੀ ਅਥਰਾ
ਉਂਜ ਚਾਹੁੰਦੇ ਹਨ ਪਹੁੰਚਣਾ ਉਚੇਰਾ ਨੇ ਕੋਹਕਾਫ਼ ਸੱਭ।**
*****
ਨਵਾਂ ਸਾਲ ਹੈ ਬੂਹੇ ਤੇ ਆਣ ਢੁੱਕਾ
ਨਵਾਂ ਸਾਲ ਹੈ ਬੂਹੇ 'ਤੇ ਆਣ ਢੱਕਾ ਚੀਜਾਂ ਦਿਸਦੀਆਂ ਸੱਭੇ ਪੁਰਾਣੀਆਂ ਵੇ।
ਭ੍ਰਿਸ਼ਟਾਚਾਰ ,ਬੇਕਾਰੀ,ਭੁੱਖਮਰੀ ਦੀਆਂ ਉਵੇਂ ਹੀ ਨੇ ਪ੍ਰਚਲਤ ਕਹਾਣੀਆਂ ਵੇ।
ਕ੍ਰਿਕਟ, ਟੀ ਵੀ ਨੰਗੇਜ਼ ਤੇ ਰਾਮਨੌਮੀ ਭਗਵੀਂ ਚਾਦਰਾਂ ਵਾਲੀਆਂ ਢਾਣੀਆਂ ਵੇ।
ਨਵੇਂ ਸਾਲ ਦੀਆਂ ਇਹ ਮੁਬਾਰਕਾਂ ਵੀ ਸਿਆਸੀ ਰੌਲੇ ਚ ਹੀ ਰੁਲ ਜਾਣੀਆਂ ਵੇ।

****ਚੋਣਾ ਆ ਗਈਆਂ ਆ ਗਏ ਫੇਰ ਨੇਤਾ ਗੱਲਾਂ ਕਰਨਗੇ ਫੇਰ ਹੁਣ ਗੋਲ ਪਿਆਰੇ।
ਹੱਕ ਇਹਨਾ ਨੂੰ ਹੈ ਸਾਡੀਆਂ ਜ਼ਿੰਦਗੀਆਂ ਨੂੰ ਜਿਵੇਂ ਦੇਣ ਇਹ ਰੋਲ ਪਿਆਰੇ।
ਐਵੇਂ ਇਹਨਾ ਨੂੰ ਬੇਆਰਾਮ ਨਾ ਕਰ ਦੁੱਖ ਇਹਨਾਂ ਦੇ ਅੱਗੇ ਨਾ ਫੋਲ ਪਿਆਰੇ।
ਜੁੱਤੀ, ਪੱਗ, ਧੋਤੀ ਸਾਡੀ ਚੁੱਕ ਲੈ ਗਏ ਇਜ਼ਤ ਰਹਿਗੀ ਅਸਾਂ ਦੇ ਕੋਲ ਪਿਆਰੇ।
*****
ਸਬਜ਼ਬਾਗ ਨਾ ਹੋਣ ਜਿਸ ਧਰਤ ਉੱਤੇ ਉੁਥੇ ਬਣੇ ਪਰਧਾਨ ਅਰਿੰਡ ਹੁੰਦੇ।
ਆਵਾਰਾ ਕੁੱਤਿਆਂ ਦੀ ਭਰਮਾਰ ਜਿੱਥੇ ਉਹ ਮਰੀ ਪੰਚਾਇਤ ਦੇ ਪਿੰਡ ਹੁੰਦੇ।
ਡੰਗ ਮਾਰਨ ਦੀ ਹੀ ਜਾ ਸੋਚਦੇ ਨੇ ਉਹ ਜੂਨ ਬੰਦੇ ਦੀ ਵਿੱਚ ਭਰਿੰਡ ਹੁੰਦੇ।
ਜਿੱਥੇ ਗੱਡੀ ਦੇ ਇੱਕੋ ਜਿਹੇ ਹੋਣ ਪਹੀਏ ਉਹ ਵਿਰਲੇ ਵਾਈਫ ਹਸਬੈਂਡ ਹੁੰਦੇ।
*********
****ਚਾਨਣ ਹੋਣ ਤੇ ਹੀ ਦਿਸਣ ਨਹੀਂ ਲਗਦਾ ਅੱਖਾਂ ਵਿੱਚ ਵੀ ਚਾਹੀਦੀ ਜੋਤ ਹੋਣੀ।
ਚਾਹੀਦੀ ਹਰ ਵਕਤ ਜਿਗਿਆਸਾ ਦੇ ਨਾਲ ਰੂਹ ਆਦਮੀ ਦੀ ਓਤਪੋਤ ਹੋਣੀ।
ਜਿਗਿਆਸਾ ਲਈ ਵੀ ਹੁੰਗਾਰਿਆਂ ਦੀ ਚਾਹੀਦੀ ਹੱਸਮੁੱਖ ਲੜੀ ਸਰੋਤ ਹੋਣੀ।
ਝਰਨੇ ਵਾਂਗ ਵਹਿੰਦੇ ਫਿਰ ਗਿਆਨ ਅੰਦਰ, ਹੁੰਦੀ ਕਦੇ ਵੀ ਨਹੀਂ ਖੜੋਤ ਹੋਣੀ।*
>****
ਪਹਿਲੀ ਵਾਰ ਹੀ ਬਣਕੇ ਐਮ ਐਲ ਏ ਜਿਹੜਾ ਬਣ ਗਿਆ ਵੱਡਾ ਵਜ਼ੀਰ ਹੋਵੇ।
ਉਸ ਬੰਦੇ ਦਾ ਫਿਰ ਹੀ ਦਿਮਾਗ ਜਾਂਦਾ ਰਾਤੋ ਰਾਤ ਵਿੱਚ ਜਿਹੜਾ ਅਮੀਰ ਹੋਵੇ।
ਭਾਈ ਲਾਲੋਆਂ ਚੋਂ ਉਹਨੂੰ ਮੁਸ਼ਕ ਆਉਂਦਾ ਜੀਹਦਾ ਭਾਗੋਆਂ ਦੇ ਨਾਲ ਸੀਰ ਹੋਵੇ।
ਇਹੋ ਜਿਹਾ ਕੋਈ ਦਿਸੇ ਨਾ ਜੱਗ ਜਹਾਨ ਅੰਦਰ ਜੀਹਦਾ ਸ਼ੁਰੂ ਦੇ ਵਾਂਗ ਅਖੀਰ ਹੋਵੇ।***
*****
ਜਿਹੜੇ ਬੰਦੇ ਨਿਰਾਸ਼ ਨੇ ਹੋ ਜਾਂਦੇ ਹੁੰਦਾ ਉਹਨਾਂ ਦੀ ਸੋਚ ਵਿੱਚ ਕੱਚ ਪਿਆਰੇ।
ਮਾਨਣ ਲਈ ਹੈ ਹਰ ਪਲ ਿਜ਼ੰਦਗੀ ਦਾ ਖ਼ੀਵਾ ਹੋਕੇ ਖੁਸ਼ੀ ਵਿੱਚ ਨੱਚ ਪਿਆਰੇ।
ਲੁੱਟਣ ਲਈ ਬੈਠੇ ਥਾਂ ਥਾਂ ਸਾਧ , ਨੇਤਾ ਨਿਡਰ ਹੋਕੇ ਇਹਨਾਂ ਤੋਂ ਬਚ ਪਿਆਰੇ।
ਜੱਗ ਰਚਨਾ ਭੋਰਾ ਭਰ ਵੀ ਝੂਠ ਹੈ ਨੀ ਦਿਸੇ ਸਾਹਮਣੇ ਸਾਰਾ ਜੋ ਸੱਚ ਪਿਆਰੇ।
****
ਜਿਹੜੇ ਆਦਮੀ ਦੇ ਅੰਤਹਕਰਨ ਵਿਚੋਂ ਲਾਲਚ ਸੁਰਗ ਦਾ,ਨਰਕ ਦਾ ਡਰ ਨਿਕਲੇ।
Îਮੱਥਾ ਟੇਕੇ ਨਾ ਜੋ ਲਾਈਲੱਗ ਬਣਕੇ ਇੱਥੇ ਸਮਝਦਾਰ ਵਿਰਲਾ ਕੋਈ ਨਰ ਨਿਕਲੇ।
ਦਾਅਵਾ ਘਰ ਵਸਾਉਣ ਦਾ ਸਾਧ ਕਰਦੇ ਜਿਹੜੇ ਛੱਡ ਕੇ ਆਪਣਾ ਹੀ ਘਰ ਨਿਕਲੇ।
ਉਹ ਆਦਮੀ ਜ਼ਿੰਦਗੀ 'ਚ ਕਦੇ ਹਾਰਦਾ ਨਾ ਜੀਹਦੇ ਮੂੰਹੋਂ ਨਾ ਕਦੇ ਹਰ ਹਰ ਨਿਕਲੇ।
*****
੍ਰਬੰਦਾ ਬੇਮੁਖ ਹੋਕੇ ਕਾਮ ਤੋਂ ਹੋਏ ਬੁੱਢਾ ਕਾਮ ਰੱਖਦਾ ਸਦਾ ਜਵਾਨ ਬੇਲੀ।
ਬਿਨਾ ਕਾਮ ਤੋਂ ਉਤਪਤੀ ਨਹੀਂ ਹੁੰਦੀ ਕਾਮ ਜੱਗ ਦਾ ਹੈ ਭਗਵਾਨ ਬੇਲੀ।
ਲਿੰਗ ਹਾਰਮੋਨ ਹੀ ਬਖਸ਼ਦੇ ਫੁਰਤੀ ਕਰਨ ਤਨ ਦਾ ਪੁਨਰ ਨਿਰਮਾਨ ਬੇਲੀ।
ਸੰਜਮ ,ਸਹਿਜ ਜੇ ਕਾਮ ਦੇ ਨਾਲ ਹੋਵੇ ਹੁੰਦਾ ਕਦੇ ਵੀ ਨਹੀਂ ਨੁਕਸਾਨ ਬੇਲੀ।
******
ਬਹੁਸੰਮਤੀ ਆਲਸੀ ਬੰਦਿਆਂ ਦੀ ਜਿਹੜੇ ਕਿਸਮਤਾਂ ਦੇ ਰੋਣੇ ਰੋਣ ਇੱਥੇ।
ਰੋਸੇ ਘੋਸਿਆਂ ਦੇ ਮਾਲੀ ਬਹੁਤ ਫਿਰਦੇ ਬੀਜ ਖੁਸ਼ੀ ਦੇ ਥੋੜ•ੇ ਹੀ ਬੋਣ ਇੱਥੇ।
ਲਾਈਲੱਗ, ਫਕੀਰ ਲਕੀਰ ਦੇ ਨੇ ਜਿਹੜੇ ਬੋਦੀਆਂ ਰੂੜੀਆਂ ਹੀ ਢੋਣ ਇੱਥੇ।
ਅਫਸਰਸ਼ਾਹੀ, ਪੁਰੋਹਿਤ ਤੇ ਰਾਜਨੇਤਾ ਕਾਰਨ ਦੁੱਖਾਂ ਦਾ ਇਹੀ ਤਿਕੋਨ ਇੱਥੇ।
****
ਨਹੀਂ ਜ਼ਿੰਦਗੀ ਸਿੱਧਾ ਸਪਾਟ ਰਸਤਾ ਭਰਿਆ ਹੋਇਆ ਇਹ ਵਿੰਗ ਵਲਾਵਿਆਂ ਦਾ।
ਜਿਹੜੇ ਲੋਕਾਂ ਦੇ ਦਿਲਾਂ ਉਤੇ ਰਾਜ ਕਰਦੇ ਹੁੰਦੇ ਆਸਰਾ ਨੇ ਉਹੀਓ ਨਿਥਾਵਿਆਂ ਦਾ।
ਸੂਝਵਾਨਾ ਦੀ ਜਦੋਂ ਵੀ ਤਲਾਸ਼ ਕੀਤੀ ਮੇਲਾ ਲੱਗਿਆ ਦੇਖਿਆ ਹਰ ਥਾਂ ਝਾਵਿਆਂ ਦਾ।
ਕਿਸੇ ਲਈ ਉਹ ਧੁੱਪਾਂ ਨਹੀਂ ਸਿਰਜ ਸਕਦੇ ਪਿੱਛਾ ਕਰਦੇਰਹਿਣ ਜਿਹੜੇ ਪਰਛਾਵਿਆਂ ਦਾ









Converted from Satluj to

No comments:

Post a Comment