Sunday, July 15, 2012

ਮਨੁੱਖ ਪਸ਼ੂ ਬਿਰਤੀਆਂ ਅਪਣਾ ਕੇ ਹੀ ਚੰਗਾ ਆਦਮੀ ਬਣ ਸਕਦਾ ਹੈ

ਮਨੁੱਖ ਪਸ਼ੂ ਬਿਰਤੀਆਂ ਅਪਣਾ ਕੇ ਹੀ ਚੰਗਾ ਆਦਮੀ ਬਣ ਸਕਦਾ ਹੈ- ਅਮਰਜੀਤ ਢਿੱਲੋ ਆਦਮੀ ਕੁਦਰਤੀ ਤੌਰ 'ਤੇ ਹੀ ਵਹਿਸ਼ੀ,ਲਾਲਚੀ ਅਤੇ ਸਵਾਰਥੀ ਹੈ। ਇਸੇ ਲਈ ਇਸ ਵਾਸਤੇ ਕਾਨੂੰਨ ਅਤੇ ਜੇਲ•ਾਂ ਬਣਾਈਆਂ ਗਈਆਂ ਹਨ। ਧਰਮ ਪ੍ਰਚਾਰਕਾਂ ਨੇ ਆਦਮੀ ਨੂੰ ਸੁਧਾਰਣ ਲਈ ਉਪਦੇਸ਼ਾਂ ਦੇ ਢੇਰਾਂ ਗ੍ਰੰਥ ਲਿਖੇ ਹਨ। ਹੋਰ ਲਗਾਤਾਰ ਲਿਖੇ ਜਾ ਰਹੇ ਹਨ। ਆਦਮੀ ਨੂੰ ਕਾਬੂ ਕਰਨ ਲਈ ਨਿੱਤ ਨਵੇਂ ਕਾਨੂੰਨ ਬਣਾਏ ਜਾ ਰਹੇ ਹਨ। ਕਦੇ ਕਿਸੇ ਨੇ ਕਿਸੇ ਕੁੱਤੇ ਜਾਂ ਬਿੱਲੇ ਨੂੰ ਇਹ ਨਹੀਂ ਕਿਹਾ ਕਿ ਤੂੰ ਕੁੱਤਾ ਜਾਂ ਬਿੱਲਾ ਬਣ ਕੇ ਰਹਿ । ਸਿਰਫ ਆਦਮੀ ਨੂੰ ਹੀ ਵਾਰ ਵਾਰ ਇਹ ਕਿਹਾ ਜਾਂਦਾ ਹੈ ' ਰਹਿ ਬਣਕੇ ਬੰਦਿਆ ਬੰਦਾ ਤੂੰ'। ਜੇ ਇਹ ਬੰਦਾ ਨਹੀਂ ਬਣਿਆ ਤਾਂ ਹੀ ਪ੍ਰਚਾਰਕ ਵਾਰ ਵਾਰ ਇਹ ਕਹਿ ਰਹੇ ਹਨ। ਪਰ ਕੀ ਪ੍ਰਚਾਰਕ ਬੰਦੇ ਬਣ ਗਏ ਹਨ? ਜੇ ਉਹ ਬੰਦੇ ਬਣ ਗਏ ਹੁੰਦੇ ਤਾਂ ਸ਼ਾਇਦ ਉਹ ਪ੍ਰਚਾਰ ਨਾ ਕਰਦੇ । ਬੰਦੇ ਬਣ ਕੇ ਆਪਣੇ ਘਰੇ ਬੈਠ ਜਾਂਦੇ। ਬਕੌਲ ਸ਼ਾਇਰ ' ਕੋਈ ਸਮਝੇ ਨਾ ਸਮਝੇ ਉਨਕੋ ਸਮਝਾਨੇ ਸੇ ਮਤਲਬ ਹੈ , ਨਸੀਹਤ ਕਰਨੇ ਵਾਲੇ ਭੀ ਬੜੇ ਨਾਦਾਨ ਹੋਤੇ ਹੈਂ।' ਨਾਦਾਨ ਹੀ ਨਹੀਂ ਹੁੰਦੇ ਉਹ ਸ਼ੈਤਾਨ ਵੀ ਹੁੰਦੇ ਹਨ। ਇਸੇ ਪ੍ਰਚਾਰ ਸਦਕਾ ਵਿਹਲੜ ਕਿਰਤੀਆਂ ਦੀਆਂ ਜੇਬ•ਾਂ 'ਚੋਂ ਪੈਸੇ ਕਢਵਾਉਂਦੇ ਰਹਿੰਦੇ ਹਨ। ਮੈਂ ਇਕ ਖਬਰ 'ਚ ਇਹ ਲਿਖਿਆ ਸੀ ਕਿ ਇਕ ਦਿਮਾਗੀ ਤੌਰ ਮਰ ਚੁਕਾ ਆਦਮੀ 42ਆਦਮੀਆਂ ਨੂੰ ਆਪਣੇ ਅੰਗ ਦਾਨ ਕਰਕੇ ਜੀਵਨ ਦਾਨ ਦੇ ਸਕਦਾ ਹੈ। ਉਹ ਪੁਰਾਣੀ ਧਾਰਨਾ ਗਲਤ ਹੋ ਗਈ ਹੈ ਜਿਸ ਵਿਚ ਕਿਹਾ ਗਿਆ ਸੀ 'ਨਰੂ ਮਰੇ ਨਰ ਕਾਮ ਨਾ ਆਵੈ, ਪਸ਼ੂ ਮਰੇ ਦਸ ਕਾਜ ਸਵਾਰੈ।' ਕਿਸੇ ਨੌਜਵਾਨ ਦਾ ਫੋਨ ਆਇਅ ਕਿ ਜੀ ਤੁਸੀਂ ਗੁਰਬਾਣੀ ਹੀ ਗਲਤ ਕਰ ਦਿਤੀ ਹੈ। ਇਸਦਾ ਮਤਲਬ ਪਸ਼ੂ ਮਰਨ ਤੋਂ ਨਹੀਂ ਆਦਮੀ ਵਿਚਲੀਆਂ ਪਸ਼ੂ ਬਿਰਤੀਆਂ ਮਾਰਨ ਤੋਂ ਹੈ। ਉਸਦੇ ਫੋਨ ਤੋਂ ਬਾਦ ਮੈਂ ਸੋਚਣ ਲੱਗਿਆ ਕਿ ਕਿਹੜੀਆਂ ਪਸ਼ੂ ਬਿਰਤੀਆਂ ਮਾੜੀਆਂ ਹੁੰਦੀਆਂ ਹਨ ਤਾਂ ਮੈਨੂੰ ਬੜਾ ਅਜੀਬ ਜਿਹਾ ਅਨੁਭਵ ਹੋਇਆ ਕਿ ਪਸ਼ੂ ਬਿਰਤੀਆਂ ਤਾਂ ਮਾੜੀਆਂ ਨਹੀਂ ਹੁੰਦੀਆਂ। ਇਹ ਪਸ਼ੂ ਬਿਰਤੀਆਂ ਤਾਂ ਸਗੋਂ ਮਨੁੱਖ ਨੂੰ ਅਪਨਾਉਣ ਦੀ ਜਰੂਰਤ ਹੈ। ੍ਰਬੰਦੇ ਨੂੰ ਕਿਹਾ ਜਾਂਦਾ ਹੈ ਕਿ ' ਹੇ ਬੰਦੇ ! ਚੁਰਾਸੀ ਲੱਖ ਜੂਨਾਂ ਭੋਗਣ ਤੋਂ ਬਾਦ ਫਿਰ ਚੰਗੇ ਕੰਮ ਕਰਨ ਤੋਂ ਬਾਦ ਤੈਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। 'ਵਿਗਿਆਨ ਦਸਦਾ ਹੈ ਮਨੁੱਖ ਨੇ ਇਸ ਧਰਤੀ 'ਤੇ ਦਸ ਲੱਖ ਸਾਲ ਪਹਿਲਾਂ ਜਾਨਵਰਾਂ ਨਾਲੋਂ ਵੱਖ ਹੋਕੇ ਮਨੁੱਖ ਬਨਣ ਵਲ ਕਦਮ ਪੁੱਟਿਆ ਜਦ ਉਹ ਉਹ ਆਪਣੇ ਅਗਲੇ ਪੈਰਾਂ ਨੂੰ ਹੱਥਾਂ ਵਜੋਂ ਵਰਤਣ ਲੱਗ ਪਿਆ । ਇਕ ਲੱਖ ਸਾਲ ਪਹਿਲਾਂ ਉਹ ਮੌਜੂਦਾ ਮਨੁੱਖੀ ਸ਼ਕਲ ਅਖਤਿਆਰ ਕਰ ਚੁੱਕਾ ਸੀ ਪਰ ਮਨੱਖੀ ਸਭਿਅਤਾ ਦਸ ਕੁ ਸਾਲ ਪਹਿਲਾਂ ਹੀ ਸ਼ੁਰੂ ਹੋਈ ਜਦ ਮਨੁੱਖ ਖੇਤੀ ਕਰਨ ਲੱਗਿਆ ਅਤੇ ਪਰਿਵਾਰ ਬਣਾ ਕੇ ਰਹਿਣ ਲੱਗਿਆ। ਰੀਂਗਣ ਵਾਲੇ ਕੀੜੇ ਤੀਹ ਕਰੋੜ ਸਾਲ ਪਹਿਲਾਂ ਇਸ ਧਰਤੀ 'ਤੇ ਪੈਦਾ ਹੋ ਚੁਕੇ ਸਨ। Àਸਤੋਂ ਬਾਦ ਵਿਕਾਸ ਦਰ ਵਿਕਾਸ ਮਨੁੱਖ ਇਸ ਸਟੇਜ 'ਤੇ ਪਹੁੰਚਿਆ । ਜਿੰਨਾਂ ਕੀੜੇ ਮਕੌੜਿਆਂ ਨੂੰ ਖਤਮ ਕਰਨ ਲਈ ਮਨੁੱਖ ਅੱਡੀ ਚੋਟੀ ਦਾ ਜੋਰ ਲਗਾ ਰਿਹਾ ਹੈ ਅਸਲ ਵਿਚ ਇਹ ਮਨੁਖ ਦੇ ਪੂਰਵਜ ਹਨ ਅਤੇ ਇਹ ਕਦੇ ਵੀ ਖਤਮ ਨਹੀਂ ਹੋ ਸਕਦੇ । ਇਹਨਾਂ ਦੇ ਖਤਮ ਹੋਣ ਦਾ ਮਤਲਬ ਹੈ ਮਨੁੱਖੀ ਨਸਲ ਦਾ ਖਾਤਮਾ । ਮੇਰਾ ਦਾਗਿਸਤਾਨ 'ਚ ਲਿਖਿਆ ਹੈ ਕਿ ਜੇ ਬੀਤੇ 'ਤੇ ਗੋਲੀ ਚਲਾਉਗੇ ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਖੈਰ! ਗੱਲ ਪਸ਼ੂ ਬਿਰਤੀ ਦੀ ਹੋ ਰਹੀ ਸੀ। ਨਰ ਕੋਇਲ ਆਪਣੀ ਕੁਹੂਕੁਹੂ ਦੀ ਮਿੱਠੀ ਅਵਾਜ਼ ਨਾਲ ਆਪਣੀ ਮਾਦਾ ਕੋਇਲ ਨੂੰ ਪੁਕਾਰਦਾ ਹੈ। ਮਾਦਾ ਕੋਇਲ ਕੁ ਕੁਕੁ ਕਰਕੇ ਉਸਦੇ ਕੋਲ ਆਕੇ ਉਸਦੀ ਬਿਹਲਤਾ ਸ਼ਾਂਤ ਕਰਦੀ ਹੈ। ਅਸੀਂ ਪਾਲਤੂ ਪਸ਼ੂਆਂ ਮਝ ,ਗਾਂ ਆਦਿ ਨੂੰ ਸਾਨ• ਜਾ ਢੱਠੇ ਕੋਲ ਲਿਜਾਂਦੇ ਹਾਂ। ਨਰ ਪਸ਼ੂ ਨੱਕ ਰਾਹੀਂ ਸੁੰਘ ਕੇ ਪਤਾ ਕਰਦਾ ਹੈ ਕਿ ਮਾਦਾ ਹੇ ਹੇ 'ਚ ਹੈ ਕਿ ਨਹੀਂ। ਜੇ ਹੇ ਹੇ 'ਚ ਨਾ ਹੋਵੇ ਤਾਂ ਮੂੰਹ ਫੇਰ ਕੇ ਚਲਾ ਜਾਂਦਾ ਹੈ। ਬੰਦਾ ਹਮੇਸ਼ਾ ਔਰਤ ਦੀ ਮਰਜੀ ਦੇ ਖਿਲਾਫ ਵਿਵਹਾਰ ਕਰਦਾ ਹੈ। ਜੇ ਪਸ਼ੂਆਂ 'ਚ ਪਸ਼ੂਆਂ 'ਚ ਵੀ ਬੰਦਾ ਬਿਰਤੀ ਹੁੰਦੀ ਤਾਂ ਕਦੇ ਵੀ ਘਰ ਆਏ ਸ਼ਿਕਾਰ ਨੇ ਇਸ ਤਰਾਂ ਛੱਡ ਕੇ ਨਾ ਜਾਂਦੇ। ਸ਼ੇਰ ਸ਼ਿਕਾਰ ਕਰਕੇ ਰੱਜ ਕੇ ਸੌਂ ਜਾਂਦਾ ਹੈ । ਦੁਬਾਰਾ ਭੁੱਖ ਲੱਗਣ ਤੇ ਹੀ ਫਿਰ ਸ਼ਿਕਾਰ ਲਈ ਨਿਕਲਦਾ ਹੈ। ਬੰਦੇ ਵਾਂਗ ਅਗਲੇ ਸਮੇਂ ਮਾਸ ਦੇ ਢੇਰ ਵੀ ਜਮਾਂ• ਕਰ ਸਕਦਾ ਸੀ। ਮਧੂ ਮੱਖੀ ਦਾ ਜੀਵਨ ਬਹੁਤ ਛੋਟਾ ਹੁੰਦਾ ਹੈ ਪਰ ਉਹ ਨਿਰਸਵਾਰਥ ਸ਼ਹਿਦ ਜਮ•ਾਂ ਕਰਦੀ ਕਰਦੀ ਮਰ ਜਾਂਦੀ ਹੈ। ਕਬੂਤਰ , ਘੁੱਗੀਆਂ ਦੇ ਜੋੜੇ ਮਾਦਾ ਘਰ ਬਣਾਉਂਦੇ ਹਨ ਅਤੇ ਨਰ ਮਟੀਰਅਲ ਇਕੱਠਾ ਕਰਦੇ ਹਨ। ਮਾਦਾ ਆਪਣੀ ਮਰਜੀ ਅਨੁਸਾਰ ਘਰ ਬਣਾ ਲੈਂਦੀ ਹੈ । ਆਦਮੀ ਤਾਂ ਕੋਠੀ ਪਾਉਣ ਸਮੇਂ ਘਰ ਵਾਲੀ ਦੀ ਸਲਾਹ ਘੱਟ ਵੱਧ ਹੀ ਪੁਛਦੇ ਹੈ। ਕੁੱਤਾ ਸਭ ਤੋਂ ਵਫ਼ਾਦਾਰ ਜਾਨਵਰ ਗਿਣਿਆ ਗਿਆ ਹੈ ਪਰ ਮਨੁੱਖ ਇਕ ਦੂਜੇ ਨਾਲ ਲੜਣ ਸਮੇਂ ਉਸਨੂੰ ' ਕੁੱਤਾ ਆਦਮੀ' ਕਹਿਕੇ ਵਿਚਾਰੇ ਕੁੱਤੇ ਦੀ ਬੇਇਜ਼ਤੀ ਕਰਦੇ ਰਹਿੰਦੇ ਹਨ। ਸੱਪ ਲੁਕ ਕੇ ਜਾਨ ਬਚਾਉਣ ਵਾਲਾ ਡਰੂ ਜਾਨਵਰ ਹੈ। ਉਹ ਉਦੋਂ ਹੀ ਡੰਗ ਮਾਰਦਾ ਹੈ ਜਦੋਂ ਉਸਨੂੰ ਸਾਹਮਣੇ ਖਤਰਾ ਦਿਸਦਾ ਹੋਵੇ। ਆਦਮੀ ਤਾਂ ਹਰ ਵਕਤ ਹੀ ਇਕ ਦੂਜਿਆਂ ਦੇ ਡੰਗ ਮਾਰਨ ਦੀਆਂ ਸਕੀਮਾਂ ਬਣਾਉਂਦਾ ਰਹਿੰਦਾ ਹੈ। ਇਕ ਦੂਜੇ ਦੀ ਬਦਖੋਹੀ ਕਰਨੀ , ਕਿਸੇ ਦਾ ਨੁਕਸਾਨ ਕਰਨਾ ,ਦੂਸਰੇ ਨੂੰ ਅੱਗੇ ਵਧਣ ਤੋਂ ਰੋਕਣਾ ,ਈਰਖਾ ਵਸ ਹਮੇਸ਼ਾ ਹਮਲਾ ਕਰਨ ਵਾਰੇ ਹੀ ਸੋਚਣਾ ਸਿਰਫ ਆਦਮੀ ਦੇ ਹੀ ਹਿੱਸੇ ਆਇਆ ਹੈ। ਕਿਸੇ ਜਾਨਵਰ ਨੂੰ ਘਟੀਆ ਹਰਕਤ ਕਰਦੇ ਦੇਖ ਕੇ ਦੂਸਰੇ ਜਾਨਵਰ ਇਹ ਜਰੂਰ ਕਹਿੰਦੇ ਹੋਣਗੇ ' ਆਹ ਬੰਦਾ ਜਿਹਾ ਆਪਣੇ ਕਿਥੋਂ ਆ ਗਿਐ।' ਆਦਮੀ ਨੇ ਬੰਦਾ ਬਣਕੇ ਤਾਂ ਬਹੁਤ ਵੇਖ ਲਿਆ ਹੁਣ ਉਸਨੂੰ ਥੋੜ•ਾ ਥੋੜ•ਾ ਪਸ਼ੂ ਬਨਣ ਦੀ ਵੀ ਲੋੜ ਹੈ।

No comments:

Post a Comment