ਉਡਣਾਂ ਤਾਂ ਚੁਹੁੰਦੇ ਨੇ 12- 6 12
ਗ਼ਜ਼ਲ -- ਅਮਰਜੀਤ ਢਿੱਲੋਂ
ਉਡਣਾਂ ਤਾਂ ਚਾਹੁੰਦੇ ਨੇ ਉਡਿਆ ਨਹੀਂ ਜਾਂਦਾ , ਤੋਲਣ ਵਿਚਾਰੋ ਉਹ ਆਪਣੇ ਪਰਾਂ ਨੂੰ।
ਸਮੁੰਦਰ ਹਵਾਲੇ ਕਬੂਤਰ ਜੋ ਅਸਾਂ ਕੀਤੇ ਉਹ ਪਰਤ ਨਹੀਂ ਸਕੇ ਫਿਰ ਆਪਣੇ ਘਰਾਂ ਨੂੰ।
ਬੜੇ ਇਸ ਰਿਜ਼ਕ ਦੇ ਨੇ ਪੰਧ ਵੀ ਲੰਮੇਰੇ, ਪਿੱਛੇ ਪਿੱਛੇ ਹੈ ਆਦਮ ਅਤੇ ਰਿਜ਼ਕ ਹੈ ਅਗੇਰੇ।
ਮੁੱਦਤਾਂ ਹੋ ਗਈਆਂ ਜੰਗਾਲੇ ਵੀ ਗਏ ਉਹ ਜੋ ਲਾ ਗਏ ਸਨ ਜੰਦਰੇ ਆਪਣੇ ਦਰਾਂ ਨੂੰ।
ਸਾਰੇ ਆਲੇ ਦੁਆਲੇ ਤਾਂ ਰੌਣਕ ਬੜੀ ਹੈ, ਮਾਂ ਕਾਹਤੋਂ ਫਿਰ ਵੀ ਆ ਗਲੀ ਵਿਚ ਖੜ੍ਹੀ ਹੈ
ਸੁੰਨੀਆਂ ਸੁੰਨੀਆਂ ਨੇ ਅੱਖਾਂ ਇਹ ਕੀ ਲਭਦੀਆਂ ਨੇ ਘੂਰਦੀਆਂ ਨੇ ਗਲੀ ਦੇ ਪੱਥਰਾਂ ਨੂੰ।
ਕਿੰਨਾ ਚਾਹੀਦਾ ਹੈ ਪੈਸਾ ਂਿÂਸ ਆਦਮੀ ਨੂੰ ਅਤੇ ਕਿੰਨੀ ਜਮੀਨ ਦੀ ਵੀ ਹੈ ਦਸੋ ਜਰੂਰਤ
ਇਹ ਹੋੜ੍ਹ ਤੇਦੌੜ ਜੋ ਦਿਨ ਰਾਤ ਲੱਗੀ ਹੋਈ ਹੈ ਲੈ ਜਾਵੇਗੀ ਕਿਥੇ ਧਰਤੀ ਦੇ ਨਰਾਂ ਨੂੰ।
ਆਪਣੀ ਕੋਠੜੀ ਵਿਚ ਤਾਂ ਇਕ ਮੇਜ਼ ਕੁਰਸੀ ਹੈ ਕਲਮ ਦਵਾਤ ਤੇ ਕਾਗਜਾਂ ਦਾ ਥੱਬਾ
ਢਿੱਲੋਂ ਜੀ ਛੱਡੋ ਇਹ ਸਭ ਝਗੜੇ ਤੇ ਝੇੜੇ ਆਓ ਮੁੜੋ ਆਪਣੇ ਉਹਨਾਂ ਹੀ ਦਫਤਰਾਂ ਨੂੰ।
ਮਨ ਵਿਚ ਇਕ ਵੈਰਾਗ ਜਿਹਾ ਤਾਂ ਹੈ ਪਰ ਅਖੀਆਂ 'ਚੋਂ ਪਾਣੀ ਸਿੰਮ ਆਉਂਦੈ ਐਪਰ
ਜ਼ਿੰਦਗੀ ਵੀ ਹੈ ਇਕ ਤਾਸ਼ ਦੀ ਬਾਜੀ ਕਦੇ ਹਾਰਦੇ ਵੀ ਹਾਂ ਖ਼ੁਦ ਜਿਤੀਆਂ ਸਰਾਂ ਨੂੰ।
ਉਡਣਾਂ ਤਾਂ ਚਾਹੁੰਦੇ ਨੇ ਉਡਿਆ ਨਹੀਂ ਜਾਂਦਾ , ਤੋਲਣ ਵਿਚਾਰੋ ਉਹ ਆਪਣੇ ਪਰਾਂ ਨੂੰ।
ਸਮੁੰਦਰ ਹਵਾਲੇ ਕਬੂਤਰ ਜੋ ਅਸਾਂ ਕੀਤੇ ਉਹ ਪਰਤ ਨਹੀਂ ਸਕੇ ਫਿਰ ਆਪਣੇ ਘਰਾਂ ਨੂੰ।
Like · · Share
No comments:
Post a Comment