Monday, June 25, 2012

ਉਦਾਸੀ ਬੜੀ ਹੈ , ਉਦਾਸੀ ਬੜੀ ਹੈ। gazal25-6-12

ਗ਼ਜ਼ਲ ---ਅਮਰਜੀਤ ਢਿੱਲੋਂ --------25-6—12 ਜ਼ਿੰਦਗੀ ਵਿਚ ਕੋਈ ਕਮੀ ਤਾਂ ਨਹੀਂ ਪਰ, ਉਦਾਸੀ ਬੜੀ ਹੈ , ਉਦਾਸੀ ਬੜੀ ਹੈ। ਅੱਖਾਂ ਵਿਚ ਵੀ ਮੇਰੇ ਨਮੀ ਤਾਂ ਨਹੀਂ ਪਰ, ਉਦਾਸੀ ਬੜੀ ਹੈ , ਉਦਾਸੀ ਬੜੀ ਹੈ। ਜੀਵਨ 'ਚ ਲਾਈਆਂ ਨਿਭਾਈਆਂ ਬਹੁਤ ਨੇ, ਗੁਆਈਆਂ ਵੀ ਨੇ ਪਰ ਪਾਈਆਂ ਬਹੁਤ ਨੇ ਗੁਆਈਆਂ ਦੀ ਕੋਈ ਗ਼ਮੀ ਤਾਂ ਨਹੀਂ ਪਰ ਉਦਾਸੀ ਬੜੀ ਹੈ , ਉਦਾਸੀ ਬੜੀ ਹੈ। ਇਹ ਕਿਸਦਾ ਵਿਯੋਗ ਹੈ ਮਨ ਵਿਚ ਮੇਰੇ ਜਾਂ ਫਿਰ ਕੋਈ ਰੋਗ ਹੈ ਮਨ ਵਿਚ ਮੇਰੇ ਮੈਂ ਵੀ ਕੋਈ ਸੋਗੀ ਆਦਮੀ ਤਾਂ ਨਹੀਂ ਪਰ , ਉਦਾਸੀ ਬੜੀ ਹੈ , ਉਦਾਸੀ ਬੜੀ ਹੈ। ਮੈਂ ਸਾਰੇ ਹੀ ਬੰਦਿਆਂ ਨੂੰ ਦੋਫਾੜ ਤਕਦਾਂ ,ਕੋਈ ਚੀਤਾ ਕੋਈ ਹੈ ਬਘਿਆੜ ਤਕਦਾਂ ਮੈਂ ਹੋਇਆ ਇਹਨਾਂ ਤੋਂ ਜ਼ਖ਼ਮੀ ਨਹੀਂ ਪਰ , ਉਦਾਸੀ ਬੜੀ ਹੈ , ਉਦਾਸੀ ਬੜੀ ਹੈ। ਆਜ਼ਾਦ ਮੁਲਕ ਦੇ ਹਾਂ ਅਸੀਂ ਹੁਣ ਬਸ਼ਿੰਦੇ, ਸਾਨੂੰ ਜੋ ਮਰਜੀ ਉਹ ਬੋਲਣ ਨੇ ਦਿੰਦੇ ਗੋਰਿਆਂ ਦੀ ਹੁਣ ਇਹ ਜਮੀਂ ਤਾਂ ਨਹੀਂ ਪਰ ਉਦਾਸੀ ਬੜੀ ਹੈ , ਉਦਾਸੀ ਬੜੀ ਹੈ। ਆਪਣੇ ਭੰਡਾਰੇ ਕੋਈ ਜਿੰਨੇ ਵੀ ਭਰ ਲਏ ਜਿਸਦਾ ਜੀਅ ਕਰੇ ਖ਼ੁਦਕੁਸ਼ੀ ਵੀ ਕਰ ਲਏ ਇਥੇ ਜਿਉਣਾ ਕੋਈ ਲਾਜ਼ਮੀ ਤਾਂ ਨਹੀਂ ਪਰ ਉਦਾਸੀ ਬੜੀ ਹੈ , ਉਦਾਸੀ ਬੜੀ ਹੈ। ਮਹਿਫ਼ਿਲ ਕਿਤੇ ਵੀ ਜੰਮੇ ਤਾਂ ਹਸਾਈਏ ਦਿਲ ਵਾਲੀ ਦੌਲਤ ਵੀ ਰੱਜ ਕੇ ਲੁਟਾਈਏ ਅਸੀਂ ਵੀ ਕੰਜੂਸ਼ ਜਾਂ ਸੰਜਮੀ ਤਾਂ ਨਹੀਂ ਪਰ ਉਦਾਸੀ ਬੜੀ ਹੈ , ਉਦਾਸੀ ਬੜੀ ਹੈ। ਮੈਂ ਹਮੇਸ਼ਾ ਹੀ ਫੁੱਲਾਂ ਦੇ ਵਾਂਗੂ ਹਾਂ ਖਿਲਿਆ ਵੱਡੇ ਲੋਕਾਂ ਨੂੰ ਫਾਸਲਾ ਰੱਖ ਕੇ ਮਿਲਿਆ ਮੇਰੀ ਹੋਂਦ ਉਹਨਾਂ ਵਿਚ ਰਮੀ ਤਾਂ ਨਹੀਂ ਪਰ ਉਦਾਸੀ ਬੜੀ ਹੈ , ਉਦਾਸੀ ਬੜੀ ਹੈ। ਮੇਰੇ ਬੋਟ ਪਾਰ ਸਮੁੰਦਰਾਂ ਤੋਂ ਫਿਰਦੇ ਤੇ ਡਾਲਰ ਵੀ ਵਿਹੜੇ 'ਚ ਡਿਗਦੇ ਨੇ ਚਿਰ ਦੇ ਇਹ ਬਰਸਾਤ ਅਜੇ ਤਕ ਥਮੀ ਤਾਂ ਨਹੀਂ ਪਰ ਉਦਾਸੀ ਬੜੀ ਹੈ , ਉਦਾਸੀ ਬੜੀ ਹੈ। ਮੇਰੇ ਕੋਲ ਕਾਹਤੋਂ ਇਹ ਪਰਿੰਦੇ ਨੀ ਆਉਂਦੇ,ਜਰਾ ਦੂਰ ਬਹਿਕੇ ਹਮੇਸ਼ਾ ਨੇ ਗਾਉਂਦੇ ਗਾਉਂਦੇ ਵੀ ਕੋਈ ਧੁਨ ਮਾਤਮੀ ਤਾਂ ਨਹੀਂ ਪਰ ਉਦਾਸੀ ਬੜੀ ਹੈ , ਉਦਾਸੀ ਬੜੀ ਹੈ। ਗ਼ਜ਼ਲ ਦੇ ਮੈਂ ਸ਼ੇਅਰ ਹਨ ਕਹੇ ਮਨਭਾਉਂਦੇ ਪਰ ਮੈਨੂੰ ਫੇਲਨ ਤੇ ਫਾਈਲਨ ਨਹੀਂ ਆਉਂਦੇ ਉਂਜ ਮੇਰੇ ਸ਼ੇਅਰ ਇਹ ਮੌਸਮੀ ਤਾਂ ਨਹੀਂ ਪਰ ਉਦਾਸੀ ਬੜੀ ਹੈ , ਉਦਾਸੀ ਬੜੀ ਹੈ। 'ਅਮਰਜੀਤ ' ਜ਼ਜ਼ਬੇ ਮਧੋਲੇ ਗਏ ਨੇ ਇਹ, ਬਸ ਐਂਵੇਂ ਦੁਖੜੇ ਫਰੋਲੇ ਗਏ ਨੇ ਇਹ ਉਂਜ ਕਹਿਕਹਿਆਂ ਦੀ ਵੀ ਕਮੀ ਤਾਂ ਨਹੀਂ ਪਰ ਉਦਾਸੀ ਬੜੀ ਹੈ , ਉਦਾਸੀ ਬੜੀ ਹੈ। । Converted from Satluj to

Tuesday, June 12, 2012

ਉਡਣਾਂ ਤਾਂ ਚੁਹੁੰਦੇ ਨੇ 12- 6 12


ਉਡਣਾਂ ਤਾਂ ਚੁਹੁੰਦੇ ਨੇ 12- 6 12 ਗ਼ਜ਼ਲ -- ਅਮਰਜੀਤ ਢਿੱਲੋਂ ਉਡਣਾਂ ਤਾਂ ਚਾਹੁੰਦੇ ਨੇ ਉਡਿਆ ਨਹੀਂ ਜਾਂਦਾ , ਤੋਲਣ ਵਿਚਾਰੋ ਉਹ ਆਪਣੇ ਪਰਾਂ ਨੂੰ। ਸਮੁੰਦਰ ਹਵਾਲੇ ਕਬੂਤਰ ਜੋ ਅਸਾਂ ਕੀਤੇ ਉਹ ਪਰਤ ਨਹੀਂ ਸਕੇ ਫਿਰ ਆਪਣੇ ਘਰਾਂ ਨੂੰ। ਬੜੇ ਇਸ ਰਿਜ਼ਕ ਦੇ ਨੇ ਪੰਧ ਵੀ ਲੰਮੇਰੇ, ਪਿੱਛੇ ਪਿੱਛੇ ਹੈ ਆਦਮ ਅਤੇ ਰਿਜ਼ਕ ਹੈ ਅਗੇਰੇ। ਮੁੱਦਤਾਂ ਹੋ ਗਈਆਂ ਜੰਗਾਲੇ ਵੀ ਗਏ ਉਹ ਜੋ ਲਾ ਗਏ ਸਨ ਜੰਦਰੇ ਆਪਣੇ ਦਰਾਂ ਨੂੰ। ਸਾਰੇ ਆਲੇ ਦੁਆਲੇ ਤਾਂ ਰੌਣਕ ਬੜੀ ਹੈ, ਮਾਂ ਕਾਹਤੋਂ ਫਿਰ ਵੀ ਆ ਗਲੀ ਵਿਚ ਖੜ੍ਹੀ ਹੈ ਸੁੰਨੀਆਂ ਸੁੰਨੀਆਂ ਨੇ ਅੱਖਾਂ ਇਹ ਕੀ ਲਭਦੀਆਂ ਨੇ ਘੂਰਦੀਆਂ ਨੇ ਗਲੀ ਦੇ ਪੱਥਰਾਂ ਨੂੰ। ਕਿੰਨਾ ਚਾਹੀਦਾ ਹੈ ਪੈਸਾ ਂਿÂਸ ਆਦਮੀ ਨੂੰ ਅਤੇ ਕਿੰਨੀ ਜਮੀਨ ਦੀ ਵੀ ਹੈ ਦਸੋ ਜਰੂਰਤ ਇਹ ਹੋੜ੍ਹ ਤੇਦੌੜ ਜੋ ਦਿਨ ਰਾਤ ਲੱਗੀ ਹੋਈ ਹੈ ਲੈ ਜਾਵੇਗੀ ਕਿਥੇ ਧਰਤੀ ਦੇ ਨਰਾਂ ਨੂੰ। ਆਪਣੀ ਕੋਠੜੀ ਵਿਚ ਤਾਂ ਇਕ ਮੇਜ਼ ਕੁਰਸੀ ਹੈ ਕਲਮ ਦਵਾਤ ਤੇ ਕਾਗਜਾਂ ਦਾ ਥੱਬਾ ਢਿੱਲੋਂ ਜੀ ਛੱਡੋ ਇਹ ਸਭ ਝਗੜੇ ਤੇ ਝੇੜੇ ਆਓ ਮੁੜੋ ਆਪਣੇ ਉਹਨਾਂ ਹੀ ਦਫਤਰਾਂ ਨੂੰ। ਮਨ ਵਿਚ ਇਕ ਵੈਰਾਗ ਜਿਹਾ ਤਾਂ ਹੈ ਪਰ ਅਖੀਆਂ 'ਚੋਂ ਪਾਣੀ ਸਿੰਮ ਆਉਂਦੈ ਐਪਰ ਜ਼ਿੰਦਗੀ ਵੀ ਹੈ ਇਕ ਤਾਸ਼ ਦੀ ਬਾਜੀ ਕਦੇ ਹਾਰਦੇ ਵੀ ਹਾਂ ਖ਼ੁਦ ਜਿਤੀਆਂ ਸਰਾਂ ਨੂੰ। ਉਡਣਾਂ ਤਾਂ ਚਾਹੁੰਦੇ ਨੇ ਉਡਿਆ ਨਹੀਂ ਜਾਂਦਾ , ਤੋਲਣ ਵਿਚਾਰੋ ਉਹ ਆਪਣੇ ਪਰਾਂ ਨੂੰ। ਸਮੁੰਦਰ ਹਵਾਲੇ ਕਬੂਤਰ ਜੋ ਅਸਾਂ ਕੀਤੇ ਉਹ ਪਰਤ ਨਹੀਂ ਸਕੇ ਫਿਰ ਆਪਣੇ ਘਰਾਂ ਨੂੰ। Like · · Share