***ਖ਼ਲੂਸ ਗਿਆ ਬੱਸ ਇਕ ਮੁਕਾਲਮਾ ਬਣ ਕੇ
ਹਜ਼ੂਰ ਕੈਸੇ ਹੈਂ? ਆਲੀ-ਜਨਾਬ ਕੈਸੇ ਹੈਂ?
***ਜੱਗ ਰਚਨਾ ਸਭ ਸੱਚ ਹੈ ,ਝੂਠ ਨਾ ਇਸਦੇ ਗੀਤ-----ਅਮਰਜੀਤ ਢਿਲੋਂ15ਅਪ੍ਰੈਲ
ਮੌਤ ਜੀਵਨ ਦਾ ਪੂਰਕ ਹੈ ਅਤੇ ਜੀਵਨ ਅਟੱਲ ਸਚਾਈ।
ਜੀਵਨ ਨੂੰ ਝੂਠ ਅਤੇ ਮੌਤ ਨੂੰ ਸੱਚ ਕਹਿਣ ਵਾਲੇ
ਜ਼ਿੰਦਗੀ ਦੇ ਨੇ ਭਗੌੜੇ ਭਾਈ।
ਹਨੇਰੇ ਦਾ ਕੋਈ ਪਦਾਰਥਕ ਵਜੂਦ ਨਹੀਂ ਹੁੰਦਾ, ਸਿਰਫ ਪਦਾਰਥਕ ਚਾਨਣ ਹੀ
ਉਥੇ ਮੌਜੂਦ ਨਹੀਂ ਹੁੰਦਾ।
ਇਸੇ ਤਰਾਂ ਗੈਰ-ਪਦਾਰਥਕ ਮੌਤ ਵੀ ਚਾਨਣ ਦੀ ਅਣਹੋਂਦ ਹੈ
Êਪਰ ਕੁਝ ਚਾਲਾਕ ਲੋਕਾਂ ਨੇ ਲੁਟਣ ਲਈ ਗੁੰਦੀ ਹੋਈ ਗੋਂਦ ਹੈ।
Àਹ ਕਲਪਿਤ ਰੱਬ, ਅਗਲਾ ਪਿਛਲਾ ਜਨਮ,ਸੁਰਗ, ਨਰਕ ਦੇ ਦਿੰਦੇ ਨੇ
ਲਾਲਚ ਅਤੇ ਡਰਾਵੇ।
ਅਸਲ ਵਿਚ ਨੇ ਇਹ ਸਭ ਅਣਹੋਈਆਂ ਚੀਜਾਂ ਅਤੇਨਿਰੇ ਹੀ ਛਲਾਵੇ।
ਇਹ ਜੱਗ ਰਚਨਾ ਸਭ ਸੱਚ ਹੈ ਝੂਠ ਨਾ ਇਸਦੇ ਗੀਤ।
ਇਹ ਰਚਨਾ ਇੰਜ ਥਿਰ ਰਹੇਗੀ ਅਸੀਂ ਜਾਵਾਂਗੇ ਬੀਤ।
ਅਸੀਂ ਵੀ ਹੈ ਮਰ ਜਾਵਣਾ ਆਪਣੇ ਪਿਤਰਾਂ ਦੇ ਵਾਂਗ
ਔਲਾਦ ਅਸਾਡੀ ਪੁਟੇਗੀ ਫਿਰ ਅਗੇ ਹੋਰ ਪੁਲਾਂਘ।ਿਜ਼ੰਦਗੀ ਖਤਮ ਨਾ ਹੋਂਵਦੀ ਲੱਗਣ
ਨਹੀਂ ਬਰੇਕ। ਇੱਕ ਰੁੱਖ ਬੀਜ ਹਜਾਰ ਦੇਹ ਬਦਲੇ ਰੰਗ ਅਨੇਕ।
ਪੀੜ•ੀ ਦਰ ਪੀੜ•ੀ ਸਦਾ ਇਹ ਜ਼ਿੰਦਗੀ ਬਦਲੇ ਰੰਗ।ਪਹਿਲੀ ਪੀੜ•ੀ ਰਹੇਗੀ ਅਗਲੀ ਪੀੜ•ੀ ਸੰਗ।
ਦਾਦਾ ਮੇਰੇ ਪਿਓ 'ਚ ਸੀ , ਮਾਂ ਪਿਓ ਮੇਰੇ ਵਿਚ। ਏਦਾਂ ਹੀ ਪੁੱਤ ਪੋਤਰੇ ਮੈਨੂੰ ਲੈਣਗੇ ਖਿੱਚ।
ਨੈਣ , ਨਕਸ਼ ,ਆਵਾਜ਼ ਸਭ ਇੰਜ ਹੀ ਰਹਿਣਗੇ ਕਾਇਮ। ਮਨ ਦੇ ਵਿਚੋਂ ਮਿਟਾ ਦਿਓ ਮੌਤ ਸ਼ਬਦ
ਦਾ ਵਹਿਮ।
ਭਾਵੀ, ਕਿਸਮਤ , ਜੋਤਿਸ਼ਾਂ , ਨਰਕ ਸੁਰਗ ਦੀ ਬਾਤ। ਧਰਮਰਾਜ ਯਮਦੂਤ ਸਭ
ਬਿਨ ਬਾਦਲ ਬਰਸਾਤ।
ਜਗ ਰਚਨਾ ਸਭ ਸਚ ਹੈ ਜਾਣ ਲੈ ਬੰਦਿਆ ਜਾਣ। ਇਸ ਰੰਗਲੇ ਸੰਸਾਰ ਨੂੰ ਨਿਰਭੈ ਹੋਕੇ ਮਾਣ।
3
2
Converted
Friday, April 15, 2011
Subscribe to:
Post Comments (Atom)
No comments:
Post a Comment